ਕੋਵਿਡ-19 ਦੀ ਵੈਕਸੀਨ
ਸੰਬੰਧੀ ਜਾਣਕਾਰੀ

#IGOTVACCINATED

LAST UPDATED: SEPTEMBER 5, 2021

 ਕੀ

CHE

ਕੋਵਿਡ-19 ਕੀ ਹੈ?

ਕੋਵਿਡ-19 ਦਾ ਮਤਲਬ ਹੈ ਕੋਰੋਨਾਵਾਇਰਸ ਬਿਮਾਰੀ ਅਤੇ ਇਸਦੀ ਸਭ ਤੋਂ ਪਹਿਲਾਂ 2019 ਵਿੱਚ ਪਛਾਣ ਕੀਤੀ ਗਈ ਸੀ। ਕੋਵਿਡ-19 ਬਿਮਾਰੀ, SARS-CoV-2 ਵਾਇਰਸ ਕਰਕੇ ਹੁੰਦੀ ਹੈ।
ਕੋਵਿਡ-19 ਦੇ ਵੇਰੀਏਂਟ ਕੀ ਹਨ?

ਜੇ ਤੁਸੀਂ ਵਾਇਰਸ ਨਾਲ ਪ੍ਰਭਾਵਿਤ ਹੁੰਦੇ ਹੋ, ਤਾਂ ਵਾਇਰਸ ਤੁਹਾਡੇ ਸਰੀਰ ਦੇ ਅੰਦਰ ਦਾਖਲ ਹੋ ਕੇ ਆਪਣੀਆਂ ਨਕਲਾਂ ਬਣਾਉਂਦਾ ਹੈ, ਜਿਸ ਨਾਲ ਇਸਦੀ ਗਿਣਤੀ ਤੁਹਾਡੇ ਸਰੀਰ ਵਿੱਚ ਵੱਧਦੀ ਜਾਂਦੀ ਹੈ। ਮਿਊਟੇਸ਼ਨ ਉਦੋਂ ਵਾਪਰਦੀ ਹੈ ਜਦੋਂ ਵਾਇਰਸ ਆਪਣੀ ਨਕਲ ਬਣਾਉਣ ਦੇ ਦੌਰਾਨ ਕੋਈ ਗਲਤੀ ਕਰ ਬੈਠਦਾ ਹੈ। ਜੇ ਮਿਊਟੇਸ਼ਨ ਬਹੁਤ ਜ਼ਿਆਦਾ ਵਾਰ ਵਾਪਰੇ ਅਤੇ ਦੁਹਰਾਈ ਜਾਵੇ, ਤਾਂ ਉਹ ਇੱਕ ਵੇਰੀਏਂਟ ਸਟ੍ਰੇਨ ਬਣ ਜਾਂਦੀ ਹੈ। ‘ਵੇਰੀਏਂਟ ਆਫ਼ ਕਨਸਰਨ’ ਜਾਂ ਚਿੰਤਾਜਨਕ ਵੇਰੀਏਂਟ, ਵਾਇਰਸ ਦਾ ਇੱਕ ਅਜਿਹਾ ਰੂਪ ਹੈ ਜੋ ਆਮ ਤੌਰ ‘ਤੇ ਜ਼ਿਆਦਾ ਸੰਕ੍ਰਾਮਕ ਅਤੇ ਜਾਨਲੇਵਾ ਹੁੰਦਾ ਹੈ। ਜੁਲਾਈ 2021 ਤੱਕ, ਕੋਵਿਡ-19 ਦੇ ਚਾਰ “ਵੇਰੀਏਂਟ ਆਫ਼ ਕਨਸਰਨ” ਪਾਏ ਗਏ ਹਨ। ਓਨਟਾਰੀਓ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਡੈਲਟਾ ਵੇਰੀਏਂਟ ਹੈ ਜੋ ਸਭ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੋਵਿਡ-19 ਵੈਕਸੀਨ ਕੀ ਹੈ?

ਕੋਵਿਡ-19 ਵੈਕਸੀਨ ਇੱਕ ਟੀਕਾ ਹੈ ਜੋ ਤੁਹਾਡੇ ਸਰੀਰ ਨੂੰ ਵਾਇਰਸ ਦੇ ਖਿਲਾਫ਼ ਆਪਣਾ ਬਚਾਅ ਕਰਨਾ ਸਿਖਾਉਂਦਾ ਹੈ। ਹੈਲਥ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਵੈਕਸੀਨਾਂ, ਇਮਿਊਨਿਟੀ ਪ੍ਰਾਪਤ ਕਰਨ ਲਈ, ਐਮ.ਆਰ.ਐਨ.ਏ. (mRNA) ਜਾਂ ਨਾਨ-ਰੈਪਲੀਕੇਟਿੰਗ ਵਾਇਰਲ ਵੈਕਟਰ ‘ਤੇ ਨਿਰਭਰ ਕਰਦੀਆਂ ਹਨ। ਇਹ ਵੈਕਸੀਨਾਂ ਤੁਹਾਨੂੰ ਜ਼ਿੰਦਾ ਵਾਇਰਸ ਦਾ ਟੀਕਾ ਨਹੀਂ ਲਗਾਉਂਦੀਆਂ। ਤੁਹਾਨੂੰ ਕੋਵਿਡ-19 ਦੀਆਂ ਵੈਕਸੀਨਾਂ ਲਗਵਾਉਣ ਨਾਲ ਕੋਵਿਡ-19 ਨਹੀਂ ਹੋ ਸਕਦਾ।
ਕੋਵਿਡ-19 ਦੀਆਂ ਕਿਹੜੀਆਂ ਕਿਹੜੀਆਂ ਵੈਕਸੀਨਾਂ ਉਪਲਬਧ ਹਨ?

ਕੈਨੇਡਾ ਵਿੱਚ ਵਰਤੋਂ ਲਈ ਦੋ ਐਮ.ਆਰ.ਐਨ.ਏ. (mRNA) ਵੈਕਸੀਨਾਂ ਅਤੇ ਦੋ ਨਾਨ-ਰੈਪਲੀਕੇਟਿੰਗ ਵਾਇਰਲ ਵੈਕਟਰ (NRVV) ਵੈਕਸੀਨਾਂ ਨੂੰ ਮਨਜ਼ੂਰੀ ਪ੍ਰਾਪਤ ਹੈ।

 • ਫਾਈਜ਼ਰ (Pfizer): 2 ਖੁਰਾਕਾਂ (mRNA)
 • ਮੋਡਰਨਾ (Moderna): 2 ਖੁਰਾਕਾਂ (mRNA)
 • ਐਸਟਰਾਜ਼ੈਂਕਾ (AstraZeneca): 2 ਖੁਰਾਕਾਂ (NRVV)
 • ਜਾਨਸਨ ਐਂਡ ਜਾਨਸਨ (Johnson & Johnson): 1 ਖੁਰਾਕ (NRVV)
ਮੇਰੇ ਲਈ ਕੋਵਿਡ-19 ਦੀ ਸਭ ਤੋਂ ਵਧੀਆ ਵੈਕਸੀਨ ਕਿਹੜੀ ਹੈ?

ਹੈਲਥ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਸਾਰੀਆਂ ਵੈਕਸੀਨਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਜਿਹੜੀ ਵੀ ਵੈਕਸੀਨ ਤੁਸੀਂ ਜਲਦੀ ਤੋਂ ਜਲਦੀ ਲਗਵਾ ਸਕੋ ਉਹੀ ਸਭ ਤੋਂ ਵਧੀਆ ਹੈ! ਜੇਕਰ ਤੁਹਾਨੂੰ ਵੈਕਸੀਨਾਂ ਨੂੰ ਲੈ ਕੇ ਕੋਈ ਚਿੰਤਾਵਾਂ ਹਨ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ। ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੁਸੀਂ ਵੈਨਸੀਨ ਦੇ ਬ੍ਰਾਂਡਾਂ ਨੂੰ ਮਿਕਸ ਵੀ ਕਰ ਸਕਦੇ ਹੋ, ਇਹ ਸੁਰੱਖਿਅਤ ਹੈ। ਜੇਕਰ ਤੁਸੀਂ ਆਪਣੀ ਪਹਿਲੀ ਖੁਰਾਕ ਵਜੋਂ ਐਮ.ਆਰ.ਐਨ.ਏ. (mRNA) ਵੈਕਸੀਨ (ਫਾਈਜ਼ਰ ਜਾਂ ਮੋਡਰਨਾ) ਲਗਵਾਉਂਦੇ ਹੋ, ਤਾਂ ਤੁਸੀਂ ਆਪਣੀ ਦੂਸਰੀ ਖੁਰਾਕ ਲਈ ਐਮ.ਆਰ.ਐਨ.ਏ. (mRNA) ਵਾਲੀ ਦੋਨਾਂ ਵਿੱਚੋਂ ਕੋਈ ਵੀ ਵੈਕਸੀਨ ਲਗਵਾ ਸਕਦੇ ਹੋ। ਜੇਕਰ ਤੁਸੀਂ ਆਪਣੀ ਪਹਿਲੀ ਖੁਰਾਕ ਵਜੋਂ ਐਸਟਰਾਜ਼ੈਂਕਾ ਵੈਕਸੀਨ ਲਗਵਾਈ ਹੈ, ਤਾਂ ਤੁਸੀਂ ਆਪਣੀ ਦੂਸਰੀ ਖੁਰਾਕ ਲਈ ਇੱਕ ਐਮ.ਆਰ.ਐਨ.ਏ. (mRNA) ਵੈਕਸੀਨ ਲਗਵਾ ਸਕਦੇ ਹੋ ਜਾਂ ਐਸਟਰਾਜ਼ੈਂਕਾ ਦੀ ਹੀ ਦੂਸਰੀ ਖੁਰਾਕ ਵੀ ਲਗਵਾ ਸਕਦੇ ਹੋ।
ਕੋਵਿਡ-19 ਦੀ ਵੈਕਸੀਨ ਲਗਵਾਉਣ ਜਾਣ ਸਮੇਂ ਮੈਂ ਕੀ ਉਮੀਦ ਕਰ ਸਕਦਾ/ਸਕਦੀ ਹਾਂ?

ਹਰ ਵੈਕਸੀਨ ਕਲੀਨਿਕ ਦਾ ਵੱਖੋ-ਵੱਖਰਾ ਅਨੁਭਵ ਹੋ ਸਕਦਾ ਹੈ। ਜੇਕਰ ਤੁਸੀਂ ਇੱਕ ਨਿਯਤ ਕੀਤੀ ਅਪਾਇੰਟਮੈਂਟ 'ਤੇ ਜਾ ਰਹੇ ਹੋ, ਤਾਂ ਤੁਸੀਂ ਹੇਠਾਂ ਲਿੱਖੀਆਂ ਚੀਜ਼ਾਂ ਦੀ ਉਮੀਦ ਕਰ ਸਕਦੇ ਹੋ:

 1. ਕਲੀਨਿਕ ‘ਤੇ ਪਹੁੰਚਣਾ ਅਤੇ ਵਲੰਟੀਅਰ ਦੀ ਮਦਦ ਨਾਲ ਚੈੱਕ ਇਨ ਕਰਨਾ
 2. ਕੋਵੀਡ-19 ਨਾਲ ਸੰਬੰਧਿਤ ਸਕ੍ਰੀਨਿੰਗ ਦੇ ਸਵਾਲਾਂ ਦੇ ਜਵਾਬ ਦੇਣਾ, ਅਤੇ ਆਪਣਾ ਹੈਲਥ ਕਾਰਡ ਪ੍ਰਦਾਨ ਕਰਨਾ*
 3. ਇੱਕ ਯੋਗਤਾ ਪ੍ਰਾਪਤ ਸਿਹਤ ਸੰਭਾਲ ਕਰਮਚਾਰੀ ਤੋਂ ਵੈਕਸੀਨ ਪ੍ਰਾਪਤ ਕਰਨਾ
 4. ਵੈਕਸੀਨ ਲਗਵਾਉਣ ਤੋਂ ਬਾਅਦ 15 ਮਿੰਟਾਂ ਤੱਕ ਉੱਥੇ ਹੀ ਉਡੀਕ ਕਰਨਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਤੁਸੀਂ ਬਿਲਕੁਲ ਠੀਕ ਮਹਿਸੂਸ ਕਰ ਰਹੇ ਹੋ
 5. ਆਪਣੇ ਨਾਲ ਘਰ ਇੱਕ ਸ਼ੀਟ ਲੈ ਕੇ ਆਉਣਾ ਜੋ ਇਹ ਦਰਸ਼ਾਉਂਦੀ ਹੈ ਕਿ ਤੁਸੀਂ ਆਪਣੀ ਖੁਰਾਕ ਪ੍ਰਾਪਤ ਕਰ ਲਈ ਹੈ ਅਤੇ ਤੁਹਾਨੂੰ ਕਿਹੜੇ-ਕਿਹੜੇ ਮਾੜੇ ਪ੍ਰਭਾਵ ਹੋ ਸਕਦੇ ਹਨ।

ਜੇ ਤੁਹਾਨੂੰ ਸੂਈ ਤੋਂ ਡਰ ਲੱਗਦਾ ਹੈ, ਜਾਂ ਜੇਕਰ ਤੁਹਾਨੂੰ ਅਨੁਵਾਦ ਸੇਵਾ ਦੀ ਲੋੜ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਕਾਲ ਕਰਕੇ ਪਹਿਲਾਂ ਦੱਸੋ ਤਾਂ ਜੋ ਅਜਿਹੇ ਇੰਤਜ਼ਾਮ ਕੀਤੇ ਜਾ ਸਕਣ। ਜੇਕਰ ਤੁਹਾਨੂੰ ਪਹਿਲਾਂ ਤੋਂ ਸੂਈਆਂ ਨੂੰ ਦੇਖ ਕੇ ਬੇਹੋਸ਼ੀ ਹੁੰਦੀ ਹੈ, ਚੱਕਰ ਆਉਂਦੇ ਹਨ ਜਾਂ ਜੇਕਰ ਤੁਹਾਨੂੰ ਸੂਈ ਤੋਂ ਅਲਰਜੀ ਹੈ, ਤਾਂ ਤੁਸੀਂ ਵੈਕਸੀਨੇਸ਼ਨ ਦੇ ਡਰਾਈਵ-ਥਰੂ ਵਿਕਲਪ ਲਈ ਯੋਗ ਨਹੀਂ ਹੋ ਅਤੇ ਤੁਹਾਨੂੰ ਕਿਸੇ ਕਲੀਨਿਕ, ਹਸਪਤਾਲ, ਫਾਰਮੇਸੀ ਜਾਂ ਪੌਪ-ਅੱਪ ਵਿੱਚ ਜਾਣਾ ਚਾਹੀਦਾ ਹੈ।

*ਜੇਕਰ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਤਾਂ ਬਹੁਤ ਸਾਰੇ ਅਜਿਹੇ ਕਲੀਨਿਕ ਹਨ ਜੋ ਤੁਹਾਡੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ। ਆਮ ਤੌਰ ‘ਤੇ, ਇਹਨਾਂ ਕਲੀਨਿਕਾਂ ਵਿੱਚ ਸੇਵਾ ਪ੍ਰਾਪਤ ਕਰਨ ਲਈ ਕੋਈ ਵੀ ਇੱਕ ਆਈ.ਡੀ. ਚਾਹੀਦੀ ਹੁੰਦੀ ਹੈ। ਤੁਹਾਨੂੰ ਓਨਟਾਰੀਓ ਵਿੱਚ ਵੈਕਸੀਨ ਲਗਵਾਉਣ ਲਈ ਕਿਸੇ ਹੈਲਥ ਕਾਰਡ ਦੀ ਲੋੜ ਨਹੀਂ ਹੈ। ਜੇਕਰ ਤੁਹਾਨੂੰ ਆਪਣੀਆਂ ਲੋੜਾਂ ਦੇ ਅਨੁਕੂਲ ਵੈਕਸੀਨੇਸ਼ਨ ਕਲੀਨਿਕ ਲੱਭਣ ਵਿੱਚ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਸਾਨੂੰ outreach@missinformed.ca ‘ਤੇ ਇੱਕ ਈਮੇਲ ਭੇਜੋ।
ਕੋਵਿਡ-19 ਦੀ ਵੈਕਸੀਨ ਦੇ ਕੀ ਮਾੜੇ-ਪ੍ਰਭਾਵ ਹਨ?

ਵੈਕਸੀਨ ਦੇ ਆਮ ਮਾੜੇ ਪ੍ਰਭਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ:

 • ਸਰੀਰ ਟੁੱਟਣਾ
 • ਟੀਕਾ ਲੱਗਣ ਵਾਲੀ ਥਾਂ ਦਾ ਆਲਾ-ਦੁਆਲਾ ਲਾਲ ਹੋਣਾ ਜਾਂ ਸੁੱਜ ਜਾਣਾ
 • ਥਕਾਵਟ
 • ਸਿਰ-ਪੀੜ
 • ਮਾਸਪੇਸ਼ੀਆਂ ਵਿੱਚ ਦਰਦ
 • ਕੰਬਣੀ ਛਿੜਨੀ
 • ਬੁਖਾਰ ਅਤੇ ਘਬਰਾਹਟ ਹੋਣਾ
ਦੂਸਰੀ ਖੁਰਾਕ ਤੋਂ ਬਾਅਦ ਹੋਣ ਵਾਲੇ ਮਾੜੇ ਪ੍ਰਭਾਵ ਪਹਿਲੀ ਖੁਰਾਕ ਤੋਂ ਜ਼ਿਆਦਾ ਗੰਭੀਰ ਜਾਂ ਤੀਬਰ ਹੋ ਸਕਦੇ ਹਨ। ਇਹ ਮਾੜੇ ਪ੍ਰਭਾਵ ਆਮ ਅਤੇ ਅਸਥਾਈ ਹਨ। ਮਾੜੇ ਪ੍ਰਭਾਵ ਨਾ ਹੋਣਾ ਵੀ ਆਮ ਗੱਲ ਹੈ। ਹਾਲਾਂਕਿ ਇਹ ਬਹੁਤ ਹੀ ਘੱਟ ਹੁੰਦਾ ਹੈ, ਪਰ ਇਸ ਦੇ ਗੰਭੀਰ ਮਾੜੇ ਪ੍ਰਭਾਵਾਂ ਵਿੱਚ ਸ਼ਾਮਲ ਹਨ, ਬਲੱਡ ਕਲੌਟ, ਦਿਲ ਦੀ ਸੋਜ਼ਸ਼, ਕੈਪੀਲਰੀ ਲੀਕ ਸਿੰਡਰੋਮ, ਗੁਲੀਏਨ ਬਾਰ ਸਿੰਡਰੋਮ, ਜਾਂ ਹੋਰ ਅਲਰਜੀਆਂ। 5 ਜੁਲਾਈ ਤੱਕ, ਵੈਕਸੀਨੇਸ਼ਨ ਲਗਵਾਉਣ ਵਾਲੇ 99.9% ਲੋਕਾਂ ਨੂੰ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਹੋਏ। ਵੈਕਸੀਨ ਲਗਵਾਉਣ ਤੋਂ ਬਾਅਦ ਹੋਣ ਵਾਲੇ ਮਾੜੇ ਪ੍ਰਭਾਵਾਂ ਦੀ ਹਮੇਸ਼ਾਂ ਨਿਗਰਾਨੀ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਕੋਈ ਗੰਭੀਰ ਮਾੜਾ ਪ੍ਰਭਾਵ ਹੁੰਦਾ ਹੈ, ਤਾਂ 911 ‘ਤੇ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਜਾਓ।

How

ਕੋਵਿਡ-19 ਦੀਆਂ ਐਮ.ਆਰ.ਐਨ.ਏ. (mRNA) ਵੈਕਸੀਨਾਂ ਕਿਵੇਂ ਕੰਮ ਕਰਦੀਆਂ ਹਨ?

ਫਾਈਜ਼ਰ ਅਤੇ ਮੋਡਰਨਾ ਅਜਿਹੀਆਂ ਦੋ ਵੈਕਸੀਨਾਂ ਹਨ ਜੋ ਕੈਨੇਡਾ ਵਿੱਚ ਵਿਆਪਕ ਰੂਪ ਵਿੱਚ ਉਪਲਬਧ ਹਨ। ਇਹ ਵੈਕਸੀਨਾਂ ਐਮ.ਆਰ.ਐਨ.ਏ. (mRNA) ਦੀ ਵਰਤੋਂ ਕਰਕੇ ਤੁਹਾਡੇ ਸਰੀਰ ਨੂੰ ਕੋਵਿਡ-19 ਤੋਂ ਆਪਣੇ ਆਪ ਨੂੰ ਬਚਾਉਣਾ ਸਿਖਾਉਂਦੀਆਂ ਹਨ। ਐਮ.ਆਰ.ਐਨ.ਏ. (mRNA) ਇੱਕ ਅਜਿਹਾ ਅਣੂ ਹੈ ਜੋ ਤੁਹਾਡੇ ਸੈੱਲਾਂ ਨੂੰ ਪ੍ਰੋਟੀਨ ਬਣਾਉਣ ਦੇ ਤਰੀਕੇ ਬਾਰੇ ਹਿਦਾਇਤਾਂ ਪ੍ਰਦਾਨ ਕਰਦਾ ਹੈ। ਐਮ.ਆਰ.ਐਨ.ਏ. (mRNA) ਵੈਕਸੀਨ ਤੁਹਾਡੇ ਸੈੱਲਾਂ ਨੂੰ ਇੱਕ ਅਜਿਹਾ ਖਾਸ ਸਪਾਈਕ ਪ੍ਰੋਟੀਨ ਬਣਾਉਣ ਲਈ ਹਿਦਾਇਤਾਂ ਦਿੰਦੀ ਹੈ, ਜੋ ਕੋਵਿਡ-19 ਵਾਇਰਸ ਵਿੱਚ ਮਿਲਦਾ ਹੈ। ਇੱਕ ਵਾਰ ਤੁਹਾਡੇ ਵੱਲੋਂ ਸਪਾਈਕ ਪ੍ਰੋਟੀਨ ਬਣਾ ਲੈਣ ‘ਤੇ, ਇਹ ਐਮ.ਆਰ.ਐਨ.ਏ. (mRNA) ਹਿਦਾਇਤਾਂ ਨੂੰ ਤੋੜ ਕੇ ਹਟਾ ਦਿੰਦੇ ਹਨ। ਸਪਾਈਕ ਪ੍ਰੋਟੀਨ ਐਂਟੀਬਾਡੀਜ਼ ਬਣਾਉਣ ਲਈ ਤੁਹਾਡੇ ਇਮਿਊਨ ਸਿਸਟਮ ਨੂੰ ਟ੍ਰਿਗਰ ਕਰਦੇ ਹਨ। ਐਂਟੀਬਾਡੀਜ਼ ਸਪਾਈਕ ਪ੍ਰੋਟੀਨਾਂ ਦੀ ਪਛਾਣ ਕਰ ਲੈਣਗੀਆਂ ਅਤੇ ਜੇਕਰ ਉਹ ਦੁਬਾਰਾ ਬਣਦੇ ਹਨ ਤਾਂ ਉਹਨਾਂ ਨੂੰ ਨਸ਼ਟ ਕਰਕੇ, ਕੋਵਿਡ-19 ਸੰਕ੍ਰਮਣ ਤੋਂ ਬਚਾਅ ਕਰਣਗੀਆਂ ਜਾਂ ਕੋਵਿਡ-19 ਸੰਕ੍ਰਮਣ ਕਰਕੇ ਹੋਣ ਵਾਲੇ ਲੱਛਣਾਂ ਨੂੰ ਘਟਾਉਣਗੀਆਂ। ਤੁਹਾਡੇ ਸਰੀਰ ਨੂੰ ਸਪਾਈਕ ਪ੍ਰੋਟੀਨ ਦੀ ਯਾਦ ਦਵਾਉਣ ਲਈ ਅਤੇ ਤੁਹਾਨੂੰ ਵਾਇਰਸ ਦੇ ਵਿਰੁੱਧ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕਰਨ ਲਈ ਜ਼ਿਆਦਾ ਐਂਟੀਬਾਡੀਜ਼ ਬਣਾਉਣ ਲਈ ਦੂਸਰੀ ਖੁਰਾਕ ਦੀ ਲੋੜ ਹੁੰਦੀ ਹੈ।
ਮੈਨੂੰ ਕਿਵੇਂ ਪਤਾ ਚੱਲੇਗਾ ਕਿ ਕੋਵਿਡ-19 ਦੀ ਵੈਕਸੀਨ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੈ?

ਕੋਵਿਡ-19 ਦੀਆਂ ਵੈਕਸੀਨਾਂ ਨੇ ਵੀ ਉਹੀ ਸਮੀਖਿਆ ਅਤੇ ਮਨਜ਼ੂਰੀ ਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਹੈ ਜੋ ਕੈਨੇਡਾ ਵਿੱਚ ਮਨਜ਼ੂਰਸ਼ੁਦਾ ਬਾਕੀ ਦਵਾਈਆਂ ਅਤੇ ਵੈਕਸੀਨਾਂ ਨੇ ਕੀਤੀਆਂ ਸਨ। ਸਮੀਖਿਆ ਪ੍ਰਕਿਰਿਆਵਾਂ ਦਾ ਉਦੇਸ਼ ਆਮ ਜਨਤਾ ਨੂੰ ਵੈਕਸੀਨ ਲੱਗਣ ਤੋਂ ਪਹਿਲਾਂ ਇਹ ਪੱਕਾ ਕਰਨਾ ਹੁੰਦਾ ਹੈ ਕਿ ਵੈਕਸੀਨਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਹੇਠਾਂ ਉਹ ਪੜਾਅ ਦਿੱਤੇ ਗਏ ਹਨ ਜੋ ਕੋਵਿਡ-19 ਦੀ ਹਰੇਕ ਵੈਕਸੀਨ ਨੇ ਮਨਜ਼ੂਰੀ ਲੈਣ ਲਈ ਪਾਰ ਕੀਤੇ:

 1. ਐਕਸਪਲੋਰੇਟਰੀ: ਵੈਕਸੀਨ ਨੂੰ ਅਜਿਹੀ ਮੌਜੂਦਾ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਹੈ ਜਿਸ ਨੂੰ ਮਿਲਦੇ-ਜੁਲਦੇ ਵਾਇਰਸਾਂ ਦੇ ਇਲਾਜ ਵਿਕਸਿਤ ਕਰਨ ਲਈ ਪਹਿਲਾਂ ਵੀ ਵਰਤਿਆ ਜਾ ਚੁੱਕਿਆ ਹੈ।
 2. ਪ੍ਰੀਕਲੀਨਿਕਲ: ਵੈਕਸੀਨ ਨੂੰ ਮੁੱਢਲੀ ਜਾਣਕਾਰੀ ਇੱਕਤਰ ਕਰਨ ਲਈ ਪਹਿਲਾਂ ਸੈੱਲਾਂ ਅਤੇ ਜਾਨਵਰਾਂ ‘ਤੇ ਆਜ਼ਮਾ ਕੇ ਦੇਖਿਆ ਗਿਆ ਸੀ ਤਾਂਕਿ ਮਨੁੱਖਾਂ ਲਈ ਇਸ ਨੂੰ ਵਰਤਣ ਤੋਂ ਪਹਿਲਾਂ ਇਹ ਪਤਾ ਚੱਲ ਸਕੇ ਕਿ ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਕਿ ਨਹੀਂ।
 3. ਕਲੀਨਿਕਲ ਪਰਖਾਂ: ਇਹਨਾਂ ਪਰਖਾਂ ਵਿੱਚ ਵੈਕਸੀਨ ਦੀ ਕਾਰਗਰਤਾ* ਅਤੇ ਸੁਰੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਲਈ ਵੈਕਸੀਨੇਟਿਡ ਅਤੇ ਅਨਵੈਕਸੀਨੇਟਿਡ ਸਮੂਹਾਂ ਦੀ ਤੁਲਣਾ ਕੀਤੀ ਗਈ।
 4. ਫੇਜ਼ I: ਖੁਰਾਕ ਦਾ ਇੱਕ ਸੁਰੱਖਿਅਤ ਪੱਧਰ, ਮਾੜੇ ਪ੍ਰਭਾਵ ਨਿਰਧਾਰਿਤ ਕਰਨ ਲਈ ਅਤੇ ਇਹ ਦੇਖਣ ਲਈ ਕਿ ਕਿਤੇ ਸੁਰੱਖਿਆ ਸੰਬੰਧੀ ਕੋਈ ਵੱਡੀਆਂ ਚਿੰਤਾਵਾਂ ਤਾਂ ਇਸ ਨਾਲ ਜੁੜੀਆਂ ਹੋਈਆਂ ਨਹੀਂ ਹਨ, ਵੈਕਸੀਨ ਨੂੰ ਛੋਟੇ ਸਮੂਹਾਂ (ਸੌ ਤੱਕ ਲੋਕਾਂ) ਵਿੱਚ ਜਾਂਚਿਆ ਗਿਆ।
 5. ਫੇਜ਼ II: ਇਹ ਦੇਖਣ ਲਈ ਕਿ ਵੈਕਸੀਨ ਕਿਵੇਂ ਕੰਮ ਕਰਦੀ ਹੈ, ਇਸਦੀ ਸੁਯੋਗ ਖੁਰਾਕ ਕੀ ਹੈ, ਅਤੇ ਇਸ ਗੱਲ ਦੀ ਤਸਦੀਕ ਕਰਨ ਲਈ ਕਿ ਇਹ ਸੁਰੱਖਿਅਤ ਹੈ, ਵੈਕਸੀਨ ਨੂੰ ਵੱਡੇ ਸਮੂਹਾਂ (ਕਈ ਸੌ ਲੋਕਾਂ) ਵਿੱਚ ਜਾਂਚਿਆ ਗਿਆ।
 6. ਫੇਜ਼ III: ਬਿਮਾਰੀ ਤੋਂ ਬਚਾਉਣ ਪ੍ਰਤੀ ਵੈਕਸੀਨ ਦੀ ਕਾਰਗਰਤਾ* ਨਿਰਧਾਰਿਤ ਕਰਨ ਅਤੇ ਹੋਰ ਮਾੜੇ ਪ੍ਰਭਾਵਾਂ ਨੂੰ ਪਛਾਣਨ ਲਈ ਵੈਕਸੀਨ ਨੂੰ ਹੋਰ ਵੀ ਵੱਡੇ ਸਮੂਹਾਂ (ਹਜ਼ਾਰਾਂ ਲੋਕਾਂ) ਵਿੱਚ ਜਾਂਚਿਆ ਗਿਆ।
 7. ਮਨਜ਼ੂਰੀ: ਸਾਰੀਆਂ ਪਰਖਾਂ ਵਿੱਚ ਚੰਗੀ ਤਰ੍ਹਾਂ ਨਾਲ ਇਕੱਤਰ ਕੀਤਾ ਗਿਆ ਡਾਟਾ ਇਕੱਠਾ ਹੋ ਜਾਣ ਤੋਂ ਬਾਅਦ, ਇਸ ਦੀ ਸੁਤੰਤਰ ਸਮੀਖਿਆ ਕਰਵਾਉਣ ਲਈ ਹੈਲਥ ਕੈਨੇਡਾ ਨੂੰ ਅਰਜ਼ੀ ਭੇਜੀ ਗਈ। ਸਿਹਤ ਮਾਹਰਾਂ ਦੇ ਇੱਕ ਵੱਖਰੇ ਸਮੂਹ ਨੇ ਸਾਰੀਆਂ ਕਲੀਨਿਕਲ ਪਰਖਾਂ ਦੀ ਸਮੀਖਿਆ ਕੀਤੀ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਉਹਨਾਂ ਨੇ ਉਚਿਤ ਢੰਗਾਂ ਦੀ ਵਰਤੋਂ ਕੀਤੀ ਹੈ ਅਤੇ ਸਹੀ ਤਰੀਕੇ ਨਾਲ ਡਾਟਾ ਦੀ ਰਿਪੋਰਟ ਕੀਤੀ ਹੈ। ਆਮ ਜਨਤਾ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇਣ ਲਈ ਇਹ ਸਮੀਖਿਆ ਲਈ ਲੋੜੀਂਦੀ ਸਭ ਤੋਂ ਉੱਚੀ ਮਿਆਰ ਹੈ।
 8. ਨਿਰੰਤਰ ਮਾਨਿਟਰਿੰਗ (ਫੇਸ IV): ਹੈਲਥ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਾਂ ਬਾਰੇ ਜਾਣਕਾਰੀ ਨੂੰ ਨਿਰੰਤਰ ਰੂਪ ਵਿੱਚ ਮਾਨੀਟਰ ਕੀਤਾ ਜਾਂਦਾ ਹੈ। ਇਸ ਪੜਾਅ ਵਿੱਚ ਸੁਰੱਖਿਆ ਸੰਬੰਧੀ ਮਾਨੀਟਰਿੰਗ ਕਰਨਾ, ਖਾਸ ਸਮੂਹਾਂ ਦੇ ਅੰਦਰ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨਾ, ਅਤੇ ਇਮਿਊਨਿਟੀ ਦੀ ਮਿਆਦ ਬਾਰੇ ਅਧਿਐਨ ਕਰਨਾ ਸ਼ਾਮਲ ਹੈ।
ਵੈਸੇ ਤਾਂ ਕਲੀਨਿਕਲ ਪਰਖਾਂ ਅਤੇ ਮਨਜ਼ੂਰੀ ਦੀਆਂ ਪ੍ਰਕਿਰਿਆਵਾਂ ਨੂੰ ਪੂਰਾ ਹੁੰਦਿਆਂ ਕਈ ਸਾਲ ਲੱਗ ਜਾਂਦੇ ਹਨ, ਪਰ ਕੋਵਿਡ-19 ਦੀਆਂ ਵੈਕਸੀਨਾਂ ਨੂੰ ਬਹੁਤ ਜ਼ਿਆਦਾ ਫੰਡਿੰਗ ਪ੍ਰਾਪਤ ਹੋਈ ਹੈ ਅਤੇ ਇਸ ਦੇ ਜਲਦੀ ਤਿਆਰ ਹੋਣ ਵਿੱਚ ਬਹੁਤ ਸਾਰੀਆਂ ਸੰਚਾਲਨ ਅਤੇ ਰਿਸਰਚ ਸੰਸਥਾਵਾਂ ਦੀਆਂ ਇਕੱਠੇ ਮਿਲ ਕੇ ਕੀਤੀਆਂ ਕੋਸ਼ਿਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਇਕੱਠੇ ਮਿਲ ਕੇ ਕੀਤੀਆਂ ਕੋਸ਼ਿਸ਼ਾਂ ਕਾਰਨ, ਅਸੀਂ ਇੰਨੇ ਘੱਟ ਸਮੇਂ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨਾਂ ਨੂੰ ਮਨਜ਼ੂਰ ਕਰ ਪਾਏ।
*ਕਾਰਗਰਤਾ, ਕਲੀਨਿਕਲ ਪਰਖਾਂ ਵਰਗੇ ਆਦਰਸ਼ ਅਤੇ ਨਿਯੰਤਰਿਤ ਵਾਤਾਵਰਨਾਂ ਵਿੱਚ ਵੈਕਸੀਨ ਦੀ ਕਿਸੇ ਬਿਮਾਰੀ ਦੀ ਰੋਕਥਾਮ ਕਰ ਸਕਣ ਦੀ ਸਮਰੱਥਾ ਨੂੰ ਕਹਿੰਦੇ ਹਨ। ਪ੍ਰਭਾਵਸ਼ੀਲਤਾ ਇਸ ਗੱਲ ਦਾ ਹਵਾਲਾ ਹੁੰਦੀ ਹੈ ਕਿ ਵੈਕਸੀਨਾਂ ਅਸਲ ਦੁਨੀਆ ਵਿੱਚ ਕਿਵੇਂ ਦੀ ਕਾਰਗੁਜ਼ਾਰੀ ਕਰਦਿਆਂ ਹਨ।
ਕੋਵਿਡ-19 ਦੀ ਵੈਕਸੀਨ ਲਗਵਾਉਣ ਲਈ ਕਿੰਨਾ ਖਰਚਾ ਕਰਨਾ ਪਵੇਗਾ?

ਕੈਨੇਡਾ ਵਿੱਚ ਕੋਵਿਡ-19 ਦੀਆਂ ਵੈਕਸੀਨਾਂ ਹਰ ਕਿਸੇ ਲਈ ਮੁਫ਼ਤ ਹਨ। ਭਾਵੇਂ ਤੁਹਾਡੇ ਕੋਲ ਹੈਲਥ ਕਾਰਡ ਹੈ ਜਾਂ ਨਹੀਂ ਜਾਂ ਤੁਸੀਂ ਕੈਨੇਡਾ ਦੇ ਨਾਗਰਿਕ/ਪੱਕੇ ਨਿਵਾਸੀ ਹੋ ਜਾਂ ਨਹੀਂ, ਤੁਸੀਂ ਕੋਵਿਡ-19 ਦੀ ਵੈਕਸੀਨ ਮੁਫ਼ਤ ਵਿੱਚ ਲਗਵਾ ਸਕਦੇ ਹੋ। ਆਪਣੇ ਨਜ਼ਦੀਕ ਇੱਕ ਕਲੀਨਿਕ ਲੱਭਣ ਲਈ ‘ਕਿੱਥੇ’ ਟੈਬ ‘ਤੇ ਕਲਿੱਕ ਕਰੋ।
ਮੈਨੂੰ ਕਿਵੇਂ ਪਤਾ ਚੱਲੇਗਾ ਕਿ ਮੈਂ ਕੋਵਿਡ-19 ਦੀ ਵੈਕਸੀਨ ਲਈ ਯੋਗ ਹਾਂ ਜਾਂ ਨਹੀਂ?

ਓਨਟਾਰੀਓ ਵਿੱਚ, 12 ਸਾਲ ਦੀ ਉਮਰ ਤੋਂ ਵੱਡਾ ਹਰੇਕ ਵਿਅਕਤੀ ਵੈਕਸੀਨ ਲਗਵਾਉਣ ਲਈ ਯੋਗ ਹੈ। ਕਈ ਕਲੀਨਿਕ ਵੈਕਸੀਨ ਲਗਵਾਉਣ ਲਈ ਤੁਹਾਡੇ ਤੋਂ ਓਨਟਾਰੀਓ ਹੈਲਥ ਕਾਰਡ ਦੀ ਮੰਗ ਕਰਦੇ ਹਨ, ਪਰ ਅਜਿਹੀਆਂ ਕਈ ਪੌਪ-ਅੱਪ ਵੈਕਸੀਨੇਸ਼ਨ ਸਾਈਟਾਂ ਹਨ, ਜਿੱਥੇ ਵੈਕਸੀਨ ਲਗਵਾਉਣ ਲਈ ਹੈਲਥ ਕਾਰਡ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਇੱਕ ਘੱਟ-ਬੈਰੀਅਰ ਵਾਲਾ ਕਲੀਨਿਕ (ਉਦਾਹਰਨ ਲਈ, ਸਰਵੇਲੈਂਸ-ਮੁਕਤ ਸੈਟਿੰਗ, ਕਿਸੇ ਆਈ.ਡੀ. ਦੀ ਲੋੜ ਨਹੀਂ, ਕਿਸੇ ਅਪਾਇੰਟਮੈਂਟ ਦੀ ਲੋੜ ਨਹੀਂ) ਲੱਭ ਰਹੇ ਹੋ, ਤਾਂ ਅਸੀਂ ਤੁਹਾਡੀ ਇਸ ਵਿੱਚ ਮਦਦ ਕਰ ਸਕਦੇ ਹਾਂ! ਸਾਨੂੰ outreach@missinformed.ca ‘ਤੇ ਈਮੇਲ ਕਰੋ ਅਤੇ ਸਾਡਾ ਕੋਈ ਟੀਮ ਮੈਂਬਰ ਤੁਹਾਡੀ ਇੱਕ ਘੱਟ-ਬੈਰੀਅਰ ਵਾਲਾ ਕਲੀਨਿਕ ਲੱਭਣ ਵਿੱਚ ਜ਼ਰੂਰ ਮਦਦ ਕਰੇਗਾ।
ਮੈਨੂੰ ਕਿਵੇਂ ਪਤਾ ਚੱਲੇਗਾ ਕਿ ਕੋਵਿਡ-19 ਦੀ ਵੈਕਸੀਨ ਨੂੰ ਮੇਰੇ ਵਾਂਗ ਦਿਸਣ ਵਾਲੇ ਲੋਕਾਂ ‘ਤੇ ਜਾਂਚਿਆ ਗਿਆ ਹੈ?

ਵੈਕਸੀਨ ਦੀਆਂ ਪਰਖਾਂ ਵਿੱਚ ਜਾਤੀਗਤ ਅਤੇ ਨਸਲੀ ਘੱਟ-ਸੰਖਿਅਕ ਲੋਕਾਂ ਦੀ ਪ੍ਰਤਿਨਿਧਤਾ ਇਹ ਸੁਨਿਸ਼ਚਿਤ ਕਰਨ ਲਈ ਬਹੁਤ ਮਹੱਤਵਪੂਰਨ ਹੈ ਕਿ ਵੈਕਸੀਨ ਵੱਖੋ-ਵੱਖਰੀ ਜਨਸੰਖਿਆ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਕੈਨੇਡਾ ਵਿੱਚ ਮਨਜ਼ੂਰਸ਼ੁਦਾ ਵੈਕਸੀਨਾਂ ਦੇ ਦੋ ਮੁੱਢਲੇ ਨਿਰਮਾਤਾ ਫਾਈਜ਼ਰ ਅਤੇ ਮੋਡਰਨਾ ਹਨ। ਦੋਵਾਂ ਨਿਰਮਾਤਾਵਾਂ ਨੇ ਆਪਣੀਆਂ ਵੈਕਸੀਨਾਂ ਲਈ ਬਹੁਤ ਵੱਡੀਆਂ ਪਰਖਾਂ ਦਾ ਸੰਚਾਲਨ ਕੀਤਾ; ਪਰਖਾਂ ਦਾ ਜਨਅੰਕਣ ਡਾਟਾ ਹੇਠਾਂ ਦਿੱਤਾ ਗਿਆ ਹੈ। ਇਹਨਾਂ ਪਰਖਾਂ ਵਿਚਲੇ ਸਾਰੇ ਭਾਗੀਦਾਰਾਂ ਨੇ ਕੋਵਿਡ-19 ਦੀ ਵੈਕਸੀਨ ਜਾਂ ਪਲੇਸਬੋ (ਵੈਕਸੀਨ ਤੋਂ ਬਿਨਾਂ ਟੀਕਾ) ਪ੍ਰਾਪਤ ਕਰਨ ਲਈ ਆਪਣੀ ਸੂਚਿਤ ਸਹਿਮਤੀ ਦਿੱਤੀ। ਕਿਸ ਨੂੰ ਵੈਕਸੀਨ ਦਿੱਤੀ ਜਾਣੀ ਹੈ ਅਤੇ ਕਿਸ ਨੂੰ ਪਲੇਸਿਬੋ, ਇਹ ਇੱਕ ਬੇਤਰਤੀਬੀ ਪ੍ਰਕਿਰਿਆ ਅਧੀਨ ਤੈਅ ਕੀਤਾ ਗਿਆ ਅਤੇ ਇਸ ਗੱਲ ਬਾਰੇ ਭਾਗੀਦਾਰ ਜਾਂ ਰਿਸਰਚਰ ਨੂੰ ਵੀ ਪਤਾ ਨਹੀਂ ਸੀ ਕਿ ਕਿਸ ਨੂੰ ਕਿਹੜਾ ਟੀਕਾ ਲੱਗਿਆ। ਇਹਨਾਂ ਪਰਖਾਂ ਤੋਂ ਇਲਾਵਾ, ਕੈਨੇਡਾ ਵਿੱਚ ਰਹਿੰਦੇ ਲੱਖਾਂ ਹੀ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਇਸ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਵੈਕਸੀਨ ਲੱਗ ਚੁੱਕੀ ਹੈ! ਆਪਣੇ ਭਾਈਚਾਰੇ ਦੇ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਪਹਿਲਾਂ ਹੀ ਵੈਕਸੀਨ ਲੱਗ ਚੁੱਕੀ ਹੈ ਅਤੇ ਉਹਨਾਂ ਦੇ ਅਨੁਭਵਾਂ ਬਾਰੇ ਜਾਣੋ।
ਕਿੰਨੇ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ?

ਓਨਟਾਰੀਓ ਵਿੱਚ ਰਹਿੰਦੇ 67% ਲੋਕ ਪੂਰੀ ਤਰ੍ਹਾਂ ਨਾਲ ਵੈਕਸੀਨ ਲੱਗ ਚੁੱਕੀ ਹੈ।
ਜੇ ਮੈਨੂੰ ਆਪਣੇ ਕੰਮ ਤੋਂ ਛੁੱਟੀ ਨਹੀਂ ਮਿਲ ਪਾ ਰਹੀ, ਤਾਂ ਮੈਂ ਵੈਕਸੀਨ ਕਿਵੇਂ ਲਗਵਾ ਸਕਦਾ/ਸਕਦੀ ਹਾਂ?

ਜੇਕਰ ਤੁਸੀਂ ਓਨਟਾਰੀਓ ਵਿੱਚ ਰਹਿੰਦੇ ਹੋ, ਤਾਂ ਤੁਸੀਂ ਵੈਕਸੀਨ ਲਗਵਾਉਣ ਲਈ ‘ਜਾਬ-ਪ੍ਰੋਟੈਕਟਿਡ ਇਨਫ਼ੈਕਸ਼ੀਅਸ ਡਿਜ਼ੀਜ਼ ਐਮਰਜੈਂਸੀ ਲੀਵ’ ਲਈ ਯੋਗ ਹੋ। ਰੁਜ਼ਗਾਰਦਾਤਾਵਾਂ ਨੂੰ ਕੋਵਿਡ-19 ਨਾਲ ਸੰਬੰਧਿਤ ਕੁਝ ਖਾਸ ਕਾਰਨਾਂ ਲਈ ਆਪਣੇ ਯੋਗ ਕਰਮਚਾਰੀਆਂ ਨੂੰ ਤਿੰਨ ਦਿਨਾਂ ਤੱਕ ਦੀ ਭੁਗਤਾਨਸ਼ੁਦਾ ਛੁੱਟੀ ਦੇਣੀ ਚਾਹੀਦੀ ਹੈ। ਇਸ ਵਿੱਚ ਵੈਕਸੀਨ ਲਗਵਾਉਣ ਅਤੇ ਵੈਕਸੀਨ ਦੀ ਵਜ੍ਹਾ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਵਾਸਤੇ ਲਈ ਜਾਣ ਵਾਲੀ ਛੁੱਟੀ ਸ਼ਾਮਲ ਹੈ। ਵੈਕਸੀਨ ਲਗਵਾਉਣ ਅਤੇ ਵੈਕਸੀਨ ਕਰਕੇ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਰਿਕਵਰ ਕਰਨ ਵਾਸਤੇ ਆਰਾਮ ਕਰਨ ਲਈ ਛੁੱਟੀ ਲੈਣ ‘ਤੇ ਰੁਜ਼ਗਾਰਦਾਤੇ ਤੁਹਾਨੂੰ ਨੌਕਰੀ ਤੋਂ ਨਹੀਂ ਕੱਢ ਸਕਦੇ। ਓਨਟਾਰੀਓ ਕੋਵਿਡ-19 ਵਰਕਰ ਇਨਕਮ ਬੈਨੀਫਿਟ 25 ਸਤੰਬਰ, 2021 ਤੱਕ ਲਾਗੂ ਰਹਿਣਗੇ। ਓਨਟਾਰੀਓ ਕੋਵਿਡ-19 ਵਰਕਰ ਇਨਕਮ ਬੈਨੀਫਿਟ ਬਾਰੇ ਹੋਰ ਇੱਥੇ ਪੜ੍ਹੋ.

ਕਿੱਥੇ

ਪੂਰੇ ਓਨਟਾਰੀਓ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਤੁਸੀਂ ਵੈਕਸੀਨ ਲਗਵਾ ਸਕਦੇ ਹੋ। ਇਹਨਾਂ ਵਿੱਚ ਫਾਰਮੇਸੀਆਂ, ਡਾਕਟਰਾਂ ਦੇ ਦਫ਼ਤਰ, ਹਸਪਤਾਲ ਅਤੇ ਪੌਪ-ਅੱਪ ਕਲੀਨਿਕ ਸ਼ਾਮਲ ਹਨ। ਜੇਕਰ ਤੁਹਾਨੂੰ ਆਪਣੀਆਂ ਲੋੜਾਂ ਦੇ ਅਨੁਕੂਲ ਵੈਕਸੀਨੇਸ਼ਨ ਕਲੀਨਿਕ ਲੱਭਣ ਵਿੱਚ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਸਾਨੂੰ outreach@missinformed.ca ‘ਤੇ ਇੱਕ ਈਮੇਲ ਭੇਜੋ।

ਆਪਣੇ ਨਜ਼ਦੀਕ ਵੈਕਸੀਨ ਕਲੀਨਿਕ ਲੱਭੋ ਅਤੇ ਵੈਕਸੀਨ ਲਗਵਾਓ।

ਹੇਠਾਂ ਦਿੱਤੇ ਲਿੰਕ ਰਾਹੀਂ ਆਪਣੀ ਅਪਾਇੰਟਮੈਂਟ ਬੁੱਕ ਕਰੋ

ਆਮ ਸਵਾਲ

Is it safe to mix vaccines?

It is safe to mix the COVID-19 vaccines. Mixing vaccines is not a new idea. It has been done in the past with Ebola, flu shots, and hepatitis vaccines. 

Mixing Astrazeneca with mRNA

New evidence suggests mixing AstraZeneca with an mRNA vaccine (Pfizer, Moderna) is highly effective and safe. There is also no known risk of blood clots with the Pfizer or Moderna vaccines. If you got Astrazeneca as your first dose, it is recommended you get either Pfizer or Moderna as your second dose. However, you can also get a second dose of Astrazeneca if you had no severe issues with your first dose. Once you have two doses, you are fully vaccinated and have the greatest protection against COVID-19.

Mixing mRNA with mRNA

The mRNA vaccines (Pfizer, Moderna) can also be mixed because they are so similar. Vaccines from different companies can be mixed when they:

 1. Have the same purpose

 2. Are used in the same populations

 3. Work in the same way

 4. Are equally safe

 5. Are equally effective

Looking at all these characteristics, the Pfizer and Moderna vaccines are pretty much the same. This means that if you got Pfizer as your first shot, you can get Moderna as your second. If you got Moderna first, you can get Pfizer second.

The most important thing is to get the first vaccine available to you!